Gurbani is a Sikh term, very commonly used by Sikhs to refer to various compositions by the Sikh Gurus and other writers of Guru Granth Sahib. In general, hymns in the central text of the Sikhs, the Guru Granth Sahib, are called Gurbani. We are here to serve all the information related to sikh history , sikh gurudwaras , etc.
Saturday, February 14, 2026
Gurudwara Sis Ganj Sahib Ambala
ਇਹ ਉਹ ਪਾਵਨ ਅਸਥਾਨ ਹੈ ਜਿੱਥੇ ਹਿੰਦ ਦੀ ਚਾਦਰ, ਤਿਲਕ-ਜੰਜੂ ਦੇ ਰਾਖੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਸੀਸ ਨੂੰ, ਦਿੱਲੀ ਚਾਂਦਨੀ ਚੌਂਕ ਤੋਂ ਸ੍ਰੀ ਅਨੰਦਪੁਰ ਸਾਹਿਬ ਲੈ ਜਾਂਦੇ ਹੋਏ ਭਾਈ ਜੈਤਾ ਜੀ ਇਕ ਰਾਤ ਠਹਿਰੇ ਸਨ। ਭਾਈ ਜੈਤਾ ਜੀ ਜਦੋਂ ਟਾਂਗਰੀ (ਡਾਂਗਰੀ) ਨਦੀ ਪਾਰ ਕਰਕੇ ਅੰਬਾਲਾ ਪਹੁੰਚੇ, ਤਾਂ ਉਨਾਂ ਨੇ ਗੁਰੂ ਸਾਹਿਬ ਜੀ ਦੇ ਪਾਵਨ ਸੀਸ ਦਾ ਟੋਕਰਾ ਇਕ ਜੰਡੀ ਦੇ ਦਰੱਖਤ ਹੇਠਾਂ ਰੱਖਕੇ, ਕੁਝ ਚਿਰ ਆਰਾਮ ਕੀਤਾ, ਜਿਸ ਅਸਥਾਨ ਤੇ ਗੁਰਦੁਆਰਾ ਸਤਿਸੰਗਤ ਸਾਹਿਬ ਸੁਸ਼ੋਭਿਤ ਹੈ। ਉਥੋ ਪੁੱਛਣ ਤੇ ਭਾਈ ਜੈਤਾ ਜੀ ਨੂੰ ਪਤਾ ਲੱਗਾ ਕਿ ਕੈਥ ਮਾਜਰੀ ਵਿਚ ਹਿੰਦੂਆਂ ਦੇ ਕੁੱਝ ਘਰ ਹਨ। ਕੈਥ ਮਾਜਰੀ ਵਿੱਚ ਵਸਦੇ ਪੀਰ ਤੁਅੱਕਲ ਸ਼ਾਹ ਨੇ ਭਾਈ ਜੈਤਾ ਜੀ ਨੂੰ ਭਾਈ ਰਾਮ ਦੇਵਾ ਦੇ ਘਰ ਠਹਿਰਾ ਦਿੱਤਾ । ਭਾਈ ਰਾਮ ਦੇਵਾ ਨੇ ਸਾਰੀ ਰਾਤ ਸ਼ਹੀਦ ਸੀਸ ਤੇ ਪਹਿਰਾ ਦਿੱਤਾ ਤੇ ਭਾਈ ਜੈਤਾ ਜੀ ਦੇ ਇਥੋਂ ਅਨੰਦਪੁਰ ਸਾਹਿਬ ਵੱਲ ਚਾਲੇ ਪਾਉਣ ਤੋਂ ਬਾਦ ਸਾਰੀ ਉਮਰ ਇਸ ਪਵਿਤੱਰ ਅਸਥਾਨ ਤੇ ਧੂਪ-ਬੱਤੀ ਕੀਤੀ। ਅੱਜ ਵੀ ਇਸ ਪਾਵਨ ਅਸਥਾਨ ਤੇ ਹਜਾਰਾਂ ਸ਼ਰਧਾਲੂ ਨਤਮਸਤਕ ਹੋ ਕੇ ਆਪਣਾ ਜੀਵਨ ਸਫਲਾ ਕਰਦੇ ਹਨ।
Gurbani World is a organisation which give information about sikh religion and gurbani
Subscribe to:
Comments (Atom)
Gurudwara Sis Ganj Sahib Ambala
ਇਹ ਉਹ ਪਾਵਨ ਅਸਥਾਨ ਹੈ ਜਿੱਥੇ ਹਿੰਦ ਦੀ ਚਾਦਰ, ਤਿਲਕ-ਜੰਜੂ ਦੇ ਰਾਖੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਸੀਸ ਨੂੰ, ਦਿੱਲੀ ਚਾਂਦਨੀ ਚੌਂਕ ਤੋਂ ਸ੍ਰੀ ਅਨ...
-
Sangrand is the first day of the Punjabi month. Many seekers believe that by listening to the Gurbani of Barah Maha on Sangrand ...
-
Takht (ਤਖ਼ਤ), which literally means a throne or seat of authority, are the spiritual & temporal centre of Sikhism. There are five Takhts...
